ਮਹਿਲ ਕਲਾਂ 13 ਸਤੰਬਰ, (ਭੁਪਿੰਦਰ ਧਨੇਰ)-
-ਜ਼ਿਲ੍ਹੇ ਦੇ ਪਿੰਡ ਧਨੇਰ ਵਿਖੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਨੂੰ ਛੱਡ ਕੇ ਰਾਏਕੋਟ ਬਲਾਕ ਅਤੇ 10 ਪਿੰਡ ਇਕਾਈਆਂ ਦੇ ਆਗੂ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਵਾਲੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਿੱਚ ਸ਼ਾਮਿਲ ਹੋ ਗਏ। ਇਸ ਸਬੰਧੀ ਅੱਜ ਪਿੰਡ ਧਨੇਰ ਦੇ ਗੁਰਦੁਆਰਾ ਸਾਹਿਬ ਵਿੱਚ ਇਕੱਠ ਕੀਤਾ ਗਿਆ। ਇਕੱਠ ਵਿੱਚ ਲੁਧਿਆਣਾ ਦੇ ਜ਼ਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਅਤੇ ਰਾਏਕੋਟ ਬਲਾਕ ਦੇ ਪ੍ਰਧਾਨ ਸਰਬਜੀਤ ਸਿੰਘ ਧੂਰਕੋਟ ਹਾਜ਼ਰ ਸਨ। ਜਥੇਬੰਦੀ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਆਗੂ ਗੁਰਮਿੰਦਰ ਸਿੰਘ ਗੋਗੀ ਸੀਲੋਆਣੀ ਅਤੇ ਅਮਨਦੀਪ ਸ਼ਰਮਾ ਦੀ ਅਗਵਾਈ ਹੇਠ ਇੱਥੇ ਪਹੁੰਚੇ ਸਨ। ਇਸ ਮੌਕੇ ਭਾਕਿਯੂ ਏਕਤਾ ਡਕੌਂਦਾ ਵਿਚ ਸ਼ਾਮਿਲ ਹੋਣ ਵਾਲੇ ਆਗੂਆਂ ਨੇ ਕਿਹਾ ਕਿ ਉਹ ਭਾਕਿਯੂ ਏਕਤਾ ਡਕੌਂਦਾ ਦੇ ਅਸੂਲਾਂ ਨੂੰ ਠੀਕ ਸਮਝਦੇ ਹਨ ਅਤੇ ਪਿਛਲੇ ਸਮੇਂ ਵਿੱਚ ਇਸ ਜਥੇਬੰਦੀ ਵੱਲੋਂ ਕਿਸਾਨੀ ਮੰਗਾਂ ਸਬੰਧੀ ਕੀਤੇ ਗਏ ਸੰਘਰਸ਼ਾਂ ਤੋਂ ਪ੍ਰਭਾਵਿਤ ਹਨ। ਸੂਬਾ ਪ੍ਰਧਾਨ ਨੇ ਆਗੂਆਂ ਨੂੰ ਆਪਣੀ ਜਥੇਬੰਦੀ ਦੇ ਸੰਵਿਧਾਨ ਅਤੇ ਅਸੂਲਾਂ ਬਾਰੇ ਦੱਸਿਆ। ਆਏ ਹੋਏ ਆਗੂਆਂ ਅਤੇ ਵਰਕਰਾਂ ਨੇ ਸਾਰੀ ਗੱਲਬਾਤ ਸਮਝ ਕੇ ਸਹਿਮਤੀ ਪ੍ਰਗਟ ਕੀਤੀ ਤਾਂ ਪਿੰਡ ਧਨੇਰ ਦੇ ਗੁਰਦੁਆਰਾ ਸਾਹਿਬ ਵਿੱਚ ਆਗੂਆਂ ਨੂੰ ਸਿਰੋਪੇ ਪਾ ਕੇ ਜਥੇਬੰਦੀ ਵਿੱਚ ਸ਼ਾਮਿਲ ਕੀਤਾ ਗਿਆ। ਸੂਬਾ ਪ੍ਰਧਾਨ ਵੱਲੋਂ ਗੁਰਮਿੰਦਰ ਸਿੰਘ ਗੋਗੀ ਸੀਲੋਆਣੀ ਅਤੇ ਅਮਨਦੀਪ ਸ਼ਰਮਾ ਨੂੰ ਜ਼ਿਲਾ ਲੁਧਿਆਣਾ ਦੇ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ। ਜਥੇਬੰਦੀ ਵਿੱਚ ਸ਼ਾਮਿਲ ਹੋਣ ਵਾਲੇ ਹੋਰ ਆਗੂਆਂ ਵਿੱਚ ਸੀਲੋਆਣੀ ਇਕਾਈ ਪ੍ਰਧਾਨ ਗੁਰਪ੍ਰੀਤ ਸਿੰਘ, ਜੱਟਪੁਰਾ ਇਕਾਈ ਦੇ ਪ੍ਰਧਾਨ ਸਰਪੰਚ ਦਵਿੰਦਰ ਸਿੰਘ, ਸੁਲਤਾਨਪੁਰ ਇਕਾਈ ਦੇ ਪ੍ਰਧਾਨ ਗੁਰਲਾਲ ਸਿੰਘ, ਰਾਜਪੁਰ ਇਕਾਈ ਦੇ ਪ੍ਰਧਾਨ ਅੰਮ੍ਰਿਤ, ਸਹਿਜਾਪੁਰ ਇਕਾਈ ਦੇ ਪ੍ਰਧਾਨ ਅਨਿਲ ਕੁਮਾਰ, ਭੈਣੀ ਦਰੇੜਾ ਇਕਾਈ ਦੇ ਪ੍ਰਧਾਨ ਗੁਰਦੀਪ ਸਿੰਘ, ਕਲਸੀਆਂ ਇਕਾਈ ਦੇ ਪ੍ਰਧਾਨ ਮਨਪ੍ਰੀਤ ਸਿੰਘ, ਬੱਸੀਆਂ ਇਕਾਈ ਦੇ ਪ੍ਰਧਾਨ ਦਰਸੀ ਢੇਸੀ, ਚੀਮਾ ਇਕਾਈ ਪ੍ਰਧਾਨ ਦਰਸ਼ਨ ਸਿੰਘ ਤੋਂ ਇਲਾਵਾ ਬਿੱਲਾ ਬੱਸੀਆਂ, ਰਜਿੰਦਰ ਸਿੰਘ ਬਸਰਾਵਾਂ, ਗੁਰਸੇਵਕ ਸਿੰਘ ਮਿੱਠਾ, ਲੱਖਾ ਧਾਲੀਵਾਲ, ਸਰਪੰਚ ਰਛਪਾਲ ਸਿੰਘ ਸੀਲੋਆਣੀ, ਡੀਸੀ ਸੀਲੋਆਣੀ, ਸਤਨਾਮ ਰਾਏਕੋਟ, ਗੁਰਸੇਵਕ ਸਿੰਘ, ਜਸਵੰਤ ਸਿੰਘ ਧਾਲੀਆਂ, ਤਜਿੰਦਰ ਸਿੰਘ ਰਾਜੋਆਣਾ, ਬਿੰਦਰ ਸਿੰਘ ਸਰਪੰਚ ਛੰਨਾਂ, ਬਿੰਦਰ ਸੀਲੋਆਣੀ, ਜੱਗਾ ਰਾਇਕੋਟ,ਕਰਨੈਲ ਸਿੰਘ ਢੀਡਸਾ, ਕੁਲਵਿੰਦਰ ਸਿੰਘ ਕਿੰਦਾ,ਪ੍ਰਧਾਨ ਗੁਰਜੀਤ ਸਿੰਘ ਧਨੇਰ, ਮੇਲਾ ਸਿੰਘ, ਲਖਵੀਰ ਸਿੰਘ ਜਵੰਦਾ, ਕਿਰਨਪਾਲ ਸਿੰਘ ਖਟੜਾ, ਰਵਿੰਦਰ ਸਿੰਘ ਧਨੇਰ, ਡਾਕਟਰ ਸੁਖਵਿੰਦਰ ਸਿੰਘ ਧਨੇਰ,ਮਨਦੀਪ ਸਿੰਘ, ਭੁਪਿੰਦਰ ਸਿੰਘ, ਹਾਕਮ ਸਿੰਘ ਤੂੰਗਾਹੇੜੀ ਜਸਵਿੰਦਰ ਸਿੰਘ ਜੁੱਗੀ ਤੂੰਗਾਹੇੜੀ ਸਮੇਤ ਸੈਂਕੜੇ ਵਰਕਰ ਹਾਜ਼ਰ ਸਨ।