ਚੰਡੀਗੜ੍ਹ,8 ਸਤੰਬਰ, Gee98 news service
-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਨਿੱਚਰਵਾਰ ਨੌਕਰੀ ਦੇ ਨਿਯੁਕਤੀ ਪੱਤਰ ਵੰਡਣ ਸਬੰਧੀ ਕੀਤੇ ਸਮਾਗਮ ਦੇ ਬਾਹਰ ਗੇਟ ਉੱਪਰ ਦੋ ਕੁੜੀਆਂ ਵੱਲੋਂ ਹੰਗਾਮਾ ਕੀਤਾ ਗਿਆ ਅਤੇ ਸਿਫਾਰਸੀ ਨਿਯੁਕਤੀ ਪੱਤਰ ਵੰਡਣ ਦੇ ਦੋਸ਼ ਲਗਾਏ। ਜਿੱਥੇ ਮੁੱਖ ਮੰਤਰੀ ਨਿਯੁਕਤੀ ਪੱਤਰ ਵੰਡ ਰਹੇ ਸਨ ਉੱਥੇ ਗੇਟ ‘ਤੇ ਬਾਹਰ ਖੜੀਆਂ ਰਵਨੀਤ ਕੌਰ ਅਤੇ ਪੂਰਵਾ ਨਾਮ ਦੀਆਂ ਦੋਵੇਂ ਕੁੜੀਆਂ ਨੇ ਦੱਸਿਆ ਕਿ ਜਦੋਂ ਉਹ ਦੋਵੇਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਦੇ ਉਸ ਥਾਂ ‘ਤੇ ਪਹੁੰਚੇ ਜਿੱਥੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤਾ ਜਾਣਾ ਸੀ ਤਾਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਤੋਂ ਪਿੱਛੇ ਰੈਂਕ ਵਾਲੀਆਂ ਦੋ ਕੁੜੀਆਂ ਨੂੰ ਨਿਯੁਕਤੀ ਪੱਤਰ ਦੇ ਲਈ ਚੁਣ ਲਿਆ ਗਿਆ ਹੈ ਪਰ ਉਨ੍ਹਾਂ ਨੂੰ ਨਿਯੁਰਤੀ ਪੱਤਰ ਦੇ ਲਈ ਅੰਦਰ ਤੱਕ ਵੀ ਜਾਣ ਨਹੀਂ ਦਿੱਤਾ ਗਿਆ। ਇਹਨਾਂ ਦੋਵੇਂ ਕੁੜੀਆਂ ਨੇ ਕਿਹਾ ਕਿ ਪਹਿਲਾਂ ਸਾਡੀ ਚੋਣ ਵੀ ਹੋਈ ਤੇ ਪਹੁੰਚਣ ਲਈ ਸੱਦਾ ਵੀ ਮਿਲਿਆ ਪਰ ਹੁਣ ਇੱਕ ਹੋਰ ਈ-ਮੇਲ ਆਈ ਜਿਸ ‘ਚ ਤਕਨੀਕੀ ਕਾਰਣਾਂ ਦਾ ਜ਼ਿਕਰ ਕਰ ਕੇ ਸਾਨੂੰ ਰੋਕ ਦਿੱਤਾ ਗਿਆ ਹੈ। ਉਨ੍ਹਾਂ ਨੇ ਖਦਸ਼ਾ ਜਤਾਇਆ ਕਿ ਉਨ੍ਹਾਂ ਦੀ ਥਾਂ ‘ਤੇ ਕਿਸੇ ਸਿਫਾਰਸ਼ੀ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਗਏ ਹਨ। ਪੁਲਿਸ ਨੇ ਦੋਵੇਂ ਕੁੜੀਆਂ ਨੂੰ ਮੁੱਖ ਮੰਤਰੀ ਦੇ ਨੇੜੇ ਤੱਕ ਵੀ ਨਹੀਂ ਜਾਣ ਦਿੱਤਾ। ਮੌਕੇ ਤੇ ਹਾਜ਼ਰ ਹੈ ਇੱਕ ਅਫਸਰ ਨੇ ਦੋਵੇਂ ਕੁੜੀਆਂ ਨੂੰ
ਸੋਮਵਾਰ ਨੂੰ ਆਉਣ ਲਈ ਕਿਹਾ, ਹਾਲਾਂਕਿ ਜਿਹੜੀ ਇਨ੍ਹਾਂ ਨੂੰ ਈਮੇਲ ਇਹਨਾਂ ਕੁੜੀਆਂ ਨੂੰ ਜੁਗਤੀ ਪੱਤਰ ਨਾ ਦੇਣ ਸਬੰਧੀ ਆਈ ਹੈ ਉਸਦੇ ਵਿੱਚ ਸਾਫ਼ ਕਰ ਦਿੱਤਾ ਗਿਆ ਹੈ ਕਿ ਜੇਕਰ ਇਸ ਤੋਂ ਬਾਅਦ ਤੁਹਾਨੂੰ ਕੋਈ ਹੋਰ ਮੈਸੇਜ ਨਹੀਂ ਆਉਂਦਾ ਤਾਂ ਤੁਸੀਂ ਇਹ ਸਮਝ ਲੈਣਾ ਕਿ ਇਹੀ ਸਾਡਾ ਆਖਰੀ ਮੈਸੇਜ ਹੈ ਤੇ ਤੁਹਾਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਜਾਣਗੇ।