ਚੰਡੀਗੜ੍ਹ,6 ਸਤੰਬਰ, Gee98 news service
-ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਵਿੱਚ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਹਨ। ਵਿਦਿਆਰਥੀ ਚੋਣਾਂ ਵਿੱਚ ਭਾਜਪਾ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ਦੇ ਉਮੀਦਵਾਰਾਂ ਨੂੰ ਇੱਕ ਆਜ਼ਾਦ ਉਮੀਦਵਾਰ ਨੇ ਹਰਾ ਦਿੱਤਾ ਹੈ। ਅਜ਼ਾਦ ਉਮੀਦਵਾਰ ਅਨੁਰਾਗ ਦਲਾਲ ਨੇ ‘ਆਮ ਆਦਮੀ ਪਾਰਟੀ’ ਦੇ ਵਿਦਿਆਰਥੀ ਵਿੰਗ ਦੇ ਪ੍ਰਧਾਨਗੀ ਅਹੁਦੇ ਦੇ ਉਮੀਦਵਾਰ ਪ੍ਰਿੰਸ ਚੌਧਰੀ ਨੂੰ ਹਰਾ ਕੇ ਬੇਮਿਸਾਲ ਜਿੱਤ ਪ੍ਰਾਪਤ ਕੀਤੀ ਹੈ। ਅਜ਼ਾਦ ਉਮੀਦਵਾਰ ਅਨੁਰਾਗ ਦਲਾਲ ਪੰਜਾਬ ਯੂਨੀਵਰਸਿਟੀ ਦੇ ਨਵੇਂ ਪ੍ਰਧਾਨ ਬਣ ਗਏ ਹਨ। ਅਨੁਰਾਗ ਦਲਾਲ ਨੂੰ 3434 ਵੋਟਾਂ ਪਈਆਂ ,CYSS ਦੇ ਪ੍ਰਿੰਸ ਚੌਧਰੀ ਨੂੰ 3129 ਵੋਟਾਂ ਹਾਸਲ ਹੋਈਆਂ। ਅਖ਼ਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਉਮੀਦਵਾਰ ਅਰਪਿਤਾ ਮਲਿਕ ਨੂੰ ਕੇਵਲ 1114 ਵੋਟਾਂ ਹਾਸਲ ਹੋਈਆਂ ਜਦਕਿ ਐੱਨ.ਐੱਸ.ਯੂ.ਆਈ. ਦੇ ਅਧਿਕਾਰਤ ਉਮੀਦਵਾਰ ਰਾਹੁਲ ਨੈਣ ਨੂੰ ਕੇਵਲ 497 ਵੋਟਾਂ ਹੀ ਮਿਲ ਸਕੀਆਂ।ਦੱਸ ਦੇਈਏ ਕਿ ਅਨੁਰਾਗ ਦਲਾਲ ਕਾਂਗਰਸ ਦੇ ਵਿਦਿਆਰਥੀ ਵਿੰਗ NSUI ਦੇ ਮੈਂਬਰ ਸਨ ਪਰ ਪਾਰਟੀ ਵੱਲੋਂ ਟਿਕਟ ਰਾਹੁਲ ਨੈਣ ਨਾਂਅ ਦੇ ਉਮੀਦਵਾਰ ਨੂੰ ਦੇ ਦਿੱਤੀ ਗਈ ਤਾਂ ਅਨੁਰਾਗ ਦਲਾਲ ਨੇ 5 ਦਿਨ ਪਹਿਲਾਂ ਡੈਮੋਕਰੈਟਿਕ ਫਰੰਟ ਬਣਾ ਕੇ ਚੋਣ ਲੜੀ ਅਤੇ ਵੱਡੀਆਂ ਪਾਰਟੀਆਂ ਦੀ ਦਿੱਗਜ਼ ਨੂੰ ਵੀ ਦੁਬਾਰਾ ਨੂੰ ਕਰਾਰੀ ਹਾਰ ਦਿੱਤੀ।