ਚੰਡੀਗੜ੍ਹ,5 ਸਤੰਬਰ, Gee98 news service
-ਪੰਜਾਬ ਸਰਕਾਰ ਵੱਲੋਂ 2024 ਲਈ ਅਧਿਆਪਕ ਪੁਰਸਕਾਰ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ। ਸਰਕਾਰ ਵੱਲੋਂ ਇਸ ਵਾਰ ਅਧਿਆਪਕ ਰਾਜ ਪੁਰਸਕਾਰ 55 ਅਧਿਆਪਕਾਂ ਨੂੰ ਦਿੱਤਾ ਜਾਵੇਗਾ ਜਿਨਾਂ ਵਿੱਚੋਂ 21 ਅਧਿਆਪਕ ਪ੍ਰਾਇਮਰੀ ਕਾਡਰ ਦੇ ਹਨ। ਇਸ ਦੇ ਨਾਲ ਹੀ 10 ਅਧਿਆਪਕਾਂ ਨੂੰ ਯੰਗ ਅਧਿਆਪਕ ਪੁਰਸਕਾਰ ਦਿੱਤਾ ਜਾ ਰਿਹਾ ਹੈ ਜਿਸ ਵਿੱਚੋਂ 4 ਅਧਿਆਪਕ ਪ੍ਰਾਇਮਰੀ ਡਾਕਟਰ ਦੇ ਹਨ। ਸਰਕਾਰ ਵੱਲੋਂ ਇਸ ਵਾਰ 5 ਅਧਿਆਪਕਾਂ ਨੂੰ ਵਿਸ਼ੇਸ਼ ਅਧਿਆਪਕ ਪੁਰਸਕਾਰ ਦਿੱਤਾ ਜਾ ਰਿਹਾ ਹੈ ।ਸਿੱਖਿਆ ਵਿਭਾਗ ਦੇ 7 ਅਫਸਰਾਂ ਨੂੰ ਪ੍ਰਬੰਧਕੀ ਪੁਰਸਕਾਰ ਵੀ ਦਿੱਤਾ ਜਾ ਰਿਹਾ ਹੈ। ਜੇਕਰ ਜ਼ਿਲ੍ਹਾ ਪੱਧਰ ਦੀ ਗੱਲ ਕੀਤੀ ਜਾਵੇ ਤਾਂ 8 ਅਧਿਆਪਕ ਪੁਰਸਕਾਰ ਪ੍ਰਾਪਤ ਕਰਕੇ ਪਟਿਆਲਾ ਜ਼ਿਲ੍ਹੇ ਦੀ ਝੰਡੀ ਰਹੀ, ਜਦ ਕਿ ਦੂਜੇ ਨੰਬਰ ‘ਤੇ ਰੂਪਨਗਰ ਜ਼ਿਲ੍ਹੇ ਦੀ ਝੋਲੀ 7 ਅਧਿਆਪਕ ਪੁਰਸਕਾਰ ਪਏ ਹਨ ਅਤੇ ਤੀਜੇ ਨੰਬਰ ‘ਤੇ ਮਾਨਸਾ ਨੂੰ 6 ਅਧਿਆਪਕ ਪੁਰਸਕਾਰ ਮਿਲੇ ਹਨ। ਇਸੇ ਤਰ੍ਹਾਂ ਜ਼ਿਲ੍ਹਾ ਬਰਨਾਲਾ ਦੇ ਹਿੱਸੇ 3, ਬਠਿੰਡਾ 4, ਫਰੀਦਕੋਟ 3, ਫਤਿਹਗੜ੍ਹ ਸਾਹਿਬ 5, ਫਾਜ਼ਿਲਕਾ 1, ਫਿਰੋਜ਼ਪੁਰ 3, ਗੁਰਦਾਸਪੁਰ 5, ਹੁਸ਼ਿਆਰਪੁਰ 3, ਜਲੰਧਰ 2, ਕਪੂਰਥਲਾ 3, ਲੁਧਿਆਣਾ 1, ਮਲੇਰਕੋਟਲਾ 1, ਮੋਗਾ 4, ਪਠਾਨਕੋਟ 1, ਸ਼ਹੀਦ ਭਗਤ ਸਿੰਘ ਨਗਰ 4, ਸੰਗਰੂਰ 3, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਨੂੰ 1 ਪੁਰਸਕਾਰ ਮਿਲਿਆ ਹੈ। ਇਹਨਾਂ ਅਧਿਆਪਕਾਂ ਨੂੰ ਅੱਜ ਹੁਸ਼ਿਆਰਪੁਰ ਵਿਖੇ ਮਨਾਏ ਜਾ ਰਹੇ ਅਧਿਆਪਕ ਦਿਵਸ ਦੇ ਰਾਜ ਪੱਧਰੀ ਸਮਾਗਮ ਦੌਰਾਨ ਇਹ ਪੁਰਸਕਾਰ ਦਿੱਤੇ ਜਾਣਗੇ।