Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਇਲਾਜ ਲਈ ਸਾਰਾ ਕੁਝ ਵਿਕ ਗਿਆ… ਤੇ ਹੁਣ ਬਜ਼ੁਰਗ ਮਾਪਿਆਂ ਨੇ ਇਕਲੌਤੇ ਪੁੱਤਰ ਲਈ ਮੰਗੀ ਇੱਛਾ ਮੌਤ…!

Nirmal Pandori by Nirmal Pandori
08/22/2024
in ਪੰਜਾਬ
Reading Time: 1 min read
A A
0
ਇਲਾਜ ਲਈ ਸਾਰਾ ਕੁਝ ਵਿਕ ਗਿਆ… ਤੇ ਹੁਣ ਬਜ਼ੁਰਗ ਮਾਪਿਆਂ ਨੇ ਇਕਲੌਤੇ ਪੁੱਤਰ ਲਈ ਮੰਗੀ ਇੱਛਾ ਮੌਤ…!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ, 22 ਅਗਸਤ, Gee98 news service
-ਜੇਕਰ ਬੱਚੇ ਦੀ ਇੱਕ ਨਿੱਕੀ ਜਿਹੀ ਝਰੀਟ ਵੀ ਆ ਜਾਵੇ ਤਾਂ ਮਾਪੇ ਪਰੇਸ਼ਾਨ ਹੋ ਜਾਂਦੇ ਹਨ। ਮਾਪੇ ਆਪਣੀ ਔਲਾਦ ਨੂੰ ਬਚਾਉਣ ਖਾਤਰ ਕੁਝ ਵੀ ਕਰਨ ਲਈ ਤਿਆਰ ਹੁੰਦੇ ਹਨ ਪ੍ਰੰਤੂ ਦਿੱਲੀ ਵਿੱਚ ਇੱਕ ਅਜਿਹਾ ਦੁਖਦਾਈ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਬਜ਼ੁਰਗ ਮਾਪਿਆਂ ਨੂੰ ਆਪਣੇ ਨੌਜਵਾਨ ਪੁੱਤਰ ਲਈ “ਇੱਛਾ ਮੌਤ” ਦੀ ਮੰਗ ਕਰਨੀ ਪੈ ਰਹੀ ਹੈ। ‌ਦਿੱਲੀ ਦੇ ਇੱਕ ਜੋੜੇ (62 ਸਾਲਾ ਅਸ਼ੋਕ ਰਾਣਾ ਅਤੇ 55 ਸਾਲਾ ਨਿਰਮਲਾ ਦੇਵੀ) ਨੇ ਆਪਣੇ 30 ਸਾਲ ਦੇ ਇਕਲੌਤੇ ਪੁੱਤਰ ਲਈ ਸੁਪਰੀਮ ਕੋਰਟ ਤੋਂ ਇੱਛਾ ਮੌਤ ਦੀ ਮੰਗ ਕੀਤੀ ਹੈ। ਹਾਲਾਂਕਿ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। ਦਰਅਸਲ, ਉਨ੍ਹਾਂ ਦਾ 30 ਸਾਲਾ ਬੇਟਾ 2013 ਤੋਂ ਸਿਰ ‘ਤੇ ਸੱਟ ਲੱਗਣ ਕਾਰਨ ਕੋਮਾ ਵਿੱਚ ਜ਼ੇਰੇ ਇਲਾਜ਼ ਹੈ। ਉਹ ਪਿਛਲੇ 11 ਸਾਲਾਂ ਤੋਂ ਬੇਟੇ ਦੇ ਠੀਕ ਹੋਣ ਦੀ ਸੰਭਾਵਨਾ ਲਗਾਈ ਬੈਠੇ ਹਨ ਪਰ ਵਧਦੇ ਖਰਚੇ ਅਤੇ ਡਾਕਟਰਾਂ ਦੁਆਰਾ ਠੀਕ ਹੋਣ ਦੀ ਸੰਭਾਵਨਾ ਘੱਟ ਹੋਣ ਕਾਰਨ ਹੁਣ ਬੇਟੇ ਨੂੰ ‘ਇੱਛਾ ਮੌਤ’ ਦੀ ਮੰਗ ਕਰ ਰਹੇ ਹਨ। ਮਾਪਿਆਂ ਨੇ ਆਪਣੀ ਪਟੀਸ਼ਨ ਵਿੱਚ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੇ ਬੇਟੇ ਨੂੰ ਲਗਾਈ ਗਈ ਰਾਈਲਜ਼ ਟਿਊਬ ਨੂੰ ਹਟਾਉਣ ਲਈ ਇੱਕ ਮੈਡੀਕਲ ਬੋਰਡ ਗਠਿਤ ਕੀਤਾ ਜਾਵੇ, ਜਿਸ ਨਾਲ ਉਸ ਨੂੰ ‘ਇੱਛਾ ਮੌਤ’ (Euthanasia) ਮਿਲੇ ਅਤੇ ਇਸ ਨਾਲ ਉਸ ਨੂੰ ਦਰਦ ਤੋਂ ਰਾਹਤ ਮਿਲੇਗੀ। ਰਾਈਲਜ਼ ਟਿਊਬ ਇੱਕ ਡਿਸਪੋਸੇਬਲ ਟਿਊਬ ਹੈ ,ਜਿਸਨੂੰ ਨੱਕ ਰਾਹੀਂ ਪੇਟ ਵਿੱਚ ਪਾਇਆ ਜਾਂਦਾ ਹੈ, ਜਿਸ ਨਾਲ ਨਾਸੋਗੈਸਟ੍ਰਿਕ ਟ੍ਰੈਕਟ ਤੱਕ ਪਹੁੰਚ ਮਿਲਦੀ ਹੈ। ਇਸ ਦਾ ਇਸਤੇਮਾਲ ਭੋਜਨ ਅਤੇ ਦਵਾਈ ਦੋਵਾਂ ਨੂੰ ਪੇਟ ਤੱਕ ਪਹੁੰਚਾਉਣ ਲਈ ਕੀਤਾ ਜਾਂਦਾ ਹੈ। ਮਾਪਿਆਂ ਦੀ ਮੰਗ ਸੁਣ ਕੇ ਸੁਪਰੀਮ ਕੋਰਟ ਦੇ ਜੱਜ ਵੀ ਹੈਰਾਨ ਰਹਿ ਗਏ। ਹਾਲਾਂਕਿ, ਸੁਪਰੀਮ ਕੋਰਟ ਨੇ ‘ਇੱਛਾ ਮੌਤ’ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਜੋੜੇ ਦੀ ਪਟੀਸ਼ਨ ‘ਤੇ ਕੇਂਦਰ ਤੋਂ ਜਵਾਬ ਵੀ ਮੰਗਿਆ। ਸੁਪਰੀਮ ਕੋਰਟ ਨੇ ਕਿਹਾ, ” ਰਾਈਲਜ਼ ਟਿਊਬ ਨੂੰ ਹਟਾਉਣਾ ਪੈਸਿਵ ਯੁਥਨੇਸੀਆ ਦਾ ਹਿੱਸਾ ਨਹੀਂ ਹੈ। ਜੇਕਰ ਰਾਈਲਜ਼ ਟਿਊਬ ਨੂੰ ਹਟਾ ਦਿੱਤਾ ਜਾਂਦਾ ਹੈ ਤਾਂ ਮਰੀਜ਼ ਭੁੱਖਾ ਮਰ ਜਾਵੇਗਾ।” ਸੁਪਰੀਮ ਕੋਰਟ ਨੇ ਸਰਕਾਰ ਨੂੰ ਇਹ ਵੀ ਕਿਹਾ ਕਿ “ਕਿਰਪਾ ਕਰਕੇ ਪਤਾ ਲਗਾਓ ਕਿ ਕੀ ਕੋਈ ਸੰਸਥਾ ਇਸ ਵਿਅਕਤੀ ਦੀ ਦੇਖਭਾਲ ਕਰ ਸਕਦੀ ਹੈ”। ਸਿਖਰਲੀ ਅਦਾਲਤ ਨੇ ਕਿਹਾ ਕਿ ਪੈਸਿਵ ਇੱਛਾ ਮੌਤ ਦੀ ਇਜਾਜ਼ਤ ਦੇਣ ਦੀ ਬਜਾਏ ਉਹ ਮਰੀਜ਼ ਨੂੰ ਇਲਾਜ ਅਤੇ ਦੇਖਭਾਲ ਲਈ ਸਰਕਾਰੀ ਹਸਪਤਾਲ ਜਾਂ ਸਮਾਨ ਸਥਾਨ ‘ਤੇ ਤਬਦੀਲ ਕਰਨ ਦੀ ਸੰਭਾਵਨਾ ਦਾ ਪਤਾ ਲਗਾਏਗੀ। ਸੀਮਤ ਆਮਦਨ ਦੇ ਬਾਵਜੂਦ ਮਾਪਿਆਂ (62 ਸਾਲਾ ਅਸ਼ੋਕ ਰਾਣਾ ਅਤੇ 55 ਸਾਲਾ ਨਿਰਮਲਾ ਦੇਵੀ) ਨੇ ਆਪਣੇ ਪੁੱਤਰ ਨੂੰ ਬਚਾਉਣ ਲਈ ਬਹੁਤ ਸੰਘਰਸ਼ ਕੀਤਾ। ਉਸ ਦਾ ਪੁੱਤਰ ਸਿਵਲ ਇੰਜਨੀਅਰਿੰਗ ਵਿੱਚ ਗ੍ਰੈਜੂਏਸ਼ਨ ਕਰਦੇ ਸਮੇਂ ਮੁਹਾਲੀ ਵਿੱਚ ਇੱਕ ਪੀਜੀ ਦੀ ਚੌਥੀ ਮੰਜ਼ਿਲ ਤੋਂ ਡਿੱਗ ਗਿਆ ਸੀ। ਉਹ ਸਿਰ ਦੀ ਗੰਭੀਰ ਸੱਟ ਅਤੇ ਕਵਾਡ੍ਰੀਪਲੇਜੀਆ (100% ਅਪੰਗਤਾ) ਤੋਂ ਪੀੜਤ ਸੀ। ਉਨ੍ਹਾਂ ਦੇ ਵਕੀਲ ਨੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਜੇਬੀ ਪਾਰਦੀਵਾਲਾ ਅਤੇ ਮਨੋਜ ਮਿਸ਼ਰਾ ਦੀ ਬੈਂਚ ਨੂੰ ਦੱਸਿਆ ਕਿ ਪਿਤਾ ਦੀ ਮਾਮੂਲੀ ਪੈਨਸ਼ਨ ਪਰਿਵਾਰ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਕਾਫ਼ੀ ਨਹੀਂ ਹੈ। ਉਸ ਨੂੰ ਆਪਣੇ ਬੇਟੇ ਦੇ ਵਧਦੇ ਮੈਡੀਕਲ ਖਰਚਿਆਂ ਨੂੰ ਪੂਰਾ ਕਰਨ ਲਈ 2021 ਵਿੱਚ ਆਪਣਾ ਘਰ ਵੇਚਣ ਲਈ ਮਜਬੂਰ ਹੋਣਾ ਪਿਆ।
ਫੋਟੋ ਕੈਪਸ਼ਨ-ਸਬੰਧਿਤ ਤਸਵੀਰ

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

Sunday Special…ਕਿਸੇ ਦੀ ਇਜਾਜ਼ਤ ਬਿਨਾਂ ਰਿਕਾਰਡਿੰਗ ਕਰਨਾ ਗ਼ੈਰ ਕਾਨੂੰਨੀ ਹੈ…ਤੁਸੀਂ ਫਸ ਸਕਦੇ ਹੋ…!

Sunday Special…ਕਿਸੇ ਦੀ ਇਜਾਜ਼ਤ ਬਿਨਾਂ ਰਿਕਾਰਡਿੰਗ ਕਰਨਾ ਗ਼ੈਰ ਕਾਨੂੰਨੀ ਹੈ…ਤੁਸੀਂ ਫਸ ਸਕਦੇ ਹੋ…!

06/22/2025
ਸਾਵਧਾਨ ! ਕਮਲ ਕੌਰ ਭਾਬੀ ਦੇ ਕਤਲ ਦੀ ਹਮਾਇਤ ਕਰਨ ਵਾਲੇ ਵੀ ਪੰਜਾਬ ਪੁਲਿਸ ਦੇ ਰਾਡਾਰ ‘ਤੇ

ਸਾਵਧਾਨ ! ਕਮਲ ਕੌਰ ਭਾਬੀ ਦੇ ਕਤਲ ਦੀ ਹਮਾਇਤ ਕਰਨ ਵਾਲੇ ਵੀ ਪੰਜਾਬ ਪੁਲਿਸ ਦੇ ਰਾਡਾਰ ‘ਤੇ

06/21/2025
ਬੋਲ ਪੰਡੋਰੀ ਦੇ…ਇਉਂ ਅੰਨੀ ਪੀਸਦੀ ਆਂ ਤੇ ਕੁੱਤੇ ਇਉਂ ਚੱਟਦੇ ਨੇ..!

ਬੋਲ ਪੰਡੋਰੀ ਦੇ…ਇਉਂ ਅੰਨੀ ਪੀਸਦੀ ਆਂ ਤੇ ਕੁੱਤੇ ਇਉਂ ਚੱਟਦੇ ਨੇ..!

06/21/2025
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਜੇਬ ਥੋੜ੍ਹੀ ਹੋਰ ਢਿੱਲੀ ਕਰੋ…ਨਵਾਂ ਵਹੀਕਲ ਖਰੀਦਣ ‘ਤੇ ਟੈਕਸ ਵਿੱਚ ਹੋ ਗਿਆ ਵਾਧਾ

Next Post

AAP MLA ਦੀ ਪਤਨੀ ਨੇ ਇੱਕ NRI ‘ਤੇ ਲਗਾਏ ਜਬਰਦਸਤੀ ਸਰੀਰਕ ਸੰਬੰਧ ਬਣਾਉਣ ਦੀ ਕੋਸ਼ਿਸ਼ ਦੇ ਦੋਸ਼…ਮਾਮਲਾ ਦਰਜ

Nirmal Pandori

Nirmal Pandori

Related Posts

Sunday Special…ਕਿਸੇ ਦੀ ਇਜਾਜ਼ਤ ਬਿਨਾਂ ਰਿਕਾਰਡਿੰਗ ਕਰਨਾ ਗ਼ੈਰ ਕਾਨੂੰਨੀ ਹੈ…ਤੁਸੀਂ ਫਸ ਸਕਦੇ ਹੋ…!
ਪੰਜਾਬ

Sunday Special…ਕਿਸੇ ਦੀ ਇਜਾਜ਼ਤ ਬਿਨਾਂ ਰਿਕਾਰਡਿੰਗ ਕਰਨਾ ਗ਼ੈਰ ਕਾਨੂੰਨੀ ਹੈ…ਤੁਸੀਂ ਫਸ ਸਕਦੇ ਹੋ…!

by Nirmal Pandori
06/22/2025
ਸਾਵਧਾਨ ! ਕਮਲ ਕੌਰ ਭਾਬੀ ਦੇ ਕਤਲ ਦੀ ਹਮਾਇਤ ਕਰਨ ਵਾਲੇ ਵੀ ਪੰਜਾਬ ਪੁਲਿਸ ਦੇ ਰਾਡਾਰ ‘ਤੇ
ਪੰਜਾਬ

ਸਾਵਧਾਨ ! ਕਮਲ ਕੌਰ ਭਾਬੀ ਦੇ ਕਤਲ ਦੀ ਹਮਾਇਤ ਕਰਨ ਵਾਲੇ ਵੀ ਪੰਜਾਬ ਪੁਲਿਸ ਦੇ ਰਾਡਾਰ ‘ਤੇ

by Nirmal Pandori
06/21/2025
ਬੋਲ ਪੰਡੋਰੀ ਦੇ…ਇਉਂ ਅੰਨੀ ਪੀਸਦੀ ਆਂ ਤੇ ਕੁੱਤੇ ਇਉਂ ਚੱਟਦੇ ਨੇ..!
ਪੰਜਾਬ

ਬੋਲ ਪੰਡੋਰੀ ਦੇ…ਇਉਂ ਅੰਨੀ ਪੀਸਦੀ ਆਂ ਤੇ ਕੁੱਤੇ ਇਉਂ ਚੱਟਦੇ ਨੇ..!

by Nirmal Pandori
06/21/2025
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

…ਇਸੇ ਕਰਕੇ ਲੋਕ ਪੁਲਿਸ ਨੂੰ ਨਸ਼ਾ ਤਸਕਰਾਂ ਦੀ ਜਾਣਕਾਰੀ ਨਹੀਂ ਦਿੰਦੇ….ਪੜ੍ਹੋ ਖ਼ਬਰ

by Nirmal Pandori
06/21/2025
ਭੂਰੀ ਵਾਲੇ ਸਵਾਮੀ ਦੀ ਅਸ਼ਲੀਲ ਵੀਡੀਓ ਮਾਮਲਾ….ਸ਼ੰਕਰਾਨੰਦ ਦੇ ਬੰਦੇ ਸੰਪਰਦਾ ਦੇ ਮੁਖੀ ਕੋਲ ਪੈਸੇ ਨਾਲ ਭਰਿਆ ਬੈਗ ਲੈ ਕੇ ਪੁੱਜ ਗਏ
ਪੰਜਾਬ

ਭੂਰੀ ਵਾਲੇ ਸਵਾਮੀ ਦੀ ਅਸ਼ਲੀਲ ਵੀਡੀਓ ਮਾਮਲਾ….ਸ਼ੰਕਰਾਨੰਦ ਦੇ ਬੰਦੇ ਸੰਪਰਦਾ ਦੇ ਮੁਖੀ ਕੋਲ ਪੈਸੇ ਨਾਲ ਭਰਿਆ ਬੈਗ ਲੈ ਕੇ ਪੁੱਜ ਗਏ

by Nirmal Pandori
06/20/2025
ਬਾਹਲਾ ਕੱਬਾ ਸੁਭਾਅ ਚੱਕੀ ਫਿਰਦੈ ਟਰੰਪ…ਰਾਸ਼ਟਰਪਤੀ ਦਾ ਵੀਜ਼ਾ ਵੀ ਕਰਤਾ ਰੱਦ
ਪੰਜਾਬ

ਅਮਰੀਕਾ ਨੇ ਵਿਦਿਆਰਥੀਆਂ ਲਈ ਖੋਲ੍ਹ ਦਿੱਤੇ ਦਰਵਾਜ਼ੇ…ਸਟੱਡੀ ਵੀਜ਼ਾ ‘ਤੇ ਲੱਗੀਆਂ ਪਾਬੰਦੀਆਂ ਹਟਾਈਆਂ

by Nirmal Pandori
06/20/2025
Load More
Next Post
ਵੱਡੀ ਖ਼ਬਰ : ਪੰਜਾਬ ਦੇ 128 ਅਧਿਆਪਕਾਂ ‘ਤੇ FIR ਦਰਜ…ਪੜ੍ਹੋ ਮਾਮਲਾ

AAP MLA ਦੀ ਪਤਨੀ ਨੇ ਇੱਕ NRI 'ਤੇ ਲਗਾਏ ਜਬਰਦਸਤੀ ਸਰੀਰਕ ਸੰਬੰਧ ਬਣਾਉਣ ਦੀ ਕੋਸ਼ਿਸ਼ ਦੇ ਦੋਸ਼…ਮਾਮਲਾ ਦਰਜ

Leave a Reply Cancel reply

Your email address will not be published. Required fields are marked *

Facebook-f Youtube

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

Sunday Special…ਕਿਸੇ ਦੀ ਇਜਾਜ਼ਤ ਬਿਨਾਂ ਰਿਕਾਰਡਿੰਗ ਕਰਨਾ ਗ਼ੈਰ ਕਾਨੂੰਨੀ ਹੈ…ਤੁਸੀਂ ਫਸ ਸਕਦੇ ਹੋ…!

ਸਾਵਧਾਨ ! ਕਮਲ ਕੌਰ ਭਾਬੀ ਦੇ ਕਤਲ ਦੀ ਹਮਾਇਤ ਕਰਨ ਵਾਲੇ ਵੀ ਪੰਜਾਬ ਪੁਲਿਸ ਦੇ ਰਾਡਾਰ ‘ਤੇ

ਬੋਲ ਪੰਡੋਰੀ ਦੇ…ਇਉਂ ਅੰਨੀ ਪੀਸਦੀ ਆਂ ਤੇ ਕੁੱਤੇ ਇਉਂ ਚੱਟਦੇ ਨੇ..!

…ਇਸੇ ਕਰਕੇ ਲੋਕ ਪੁਲਿਸ ਨੂੰ ਨਸ਼ਾ ਤਸਕਰਾਂ ਦੀ ਜਾਣਕਾਰੀ ਨਹੀਂ ਦਿੰਦੇ….ਪੜ੍ਹੋ ਖ਼ਬਰ

ਭੂਰੀ ਵਾਲੇ ਸਵਾਮੀ ਦੀ ਅਸ਼ਲੀਲ ਵੀਡੀਓ ਮਾਮਲਾ….ਸ਼ੰਕਰਾਨੰਦ ਦੇ ਬੰਦੇ ਸੰਪਰਦਾ ਦੇ ਮੁਖੀ ਕੋਲ ਪੈਸੇ ਨਾਲ ਭਰਿਆ ਬੈਗ ਲੈ ਕੇ ਪੁੱਜ ਗਏ

ਬਰਨਾਲਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਨੌਜਵਾਨ ਮੁੰਡੇ ਕੁੜੀਆਂ ਨੂੰ ਕ੍ਰਿਕਟ ਟਰਾਇਲਾਂ ਲਈ ਖੁੱਲ੍ਹਾ ਸੱਦਾ

Contact Form

©  2021-2025. deeppink-grasshopper-719397.hostingersite.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2025 JNews - Premium WordPress news & magazine theme by Jegtheme.

Send this to a friend