ਚੰਡੀਗੜ੍ਹ,9 ਅਗਸਤ, Gee98 News service
-ਲੋਕ ਸਭਾ ਨੇ ਵਕਫ਼ ਸੋਧ ਬਿੱਲ ਦੇ ਲਈ ਬਣਾਈ ਜਾਣ ਵਾਲੀ ਸੰਯੁਕਤ ਸੰਸਦੀ ਕਮੇਟੀ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ। ਇਸ ਕਮੇਟੀ ਦੇ ਕੁੱਲ 31 ਮੈਂਬਰ ਹੋਣਗੇ ਜਿਹਨਾਂ ਵਿੱਚੋਂ 21 ਮੈਂਬਰ ਲੋਕ ਸਭਾ ਅਤੇ 10 ਮੈਂਬਰ ਰਾਜ ਸਭਾ ਦੇ ਹਨ। ਇਹ ਕਮੇਟੀ ਸੰਸਦ ਦੇ ਅਗਲੇ ਸੈਸ਼ਨ ਦੇ ਪਹਿਲੇ ਹਫਤੇ ਆਪਣੀ ਰਿਪੋਰਟ ਪੇਸ਼ ਕਰੇਗੀ। ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਲੋਕ ਸਭਾ ਵਿੱਚ ਵਕਫ਼ ਸੋਧ ਬਿੱਲ 8 ਅਗਸਤ ਨੂੰ ਪੇਸ਼ ਕੀਤਾ ਸੀ। ਕਾਂਗਰਸ ਅਤੇ ਸਮਾਜਵਾਦੀ ਪਾਰਟੀ ਸਮੇਤ ਵਿਰੋਧੀ ਪਾਰਟੀ ਨੇ ਇਸ ਦਾ ਡਟ ਕੇ ਵਿਰੋਧ ਕਰਦੇ ਹੋਏ ਇਸ ਬਿੱਲ ਨੂੰ ਮੁਸਲਿਮ ਵਿਰੋਧੀ ਦੱਸਿਆ ਸੀ। ਵਿਰੋਧੀ ਪਾਰਟੀਆਂ ਦੇ ਜਬਰਦਸਤ ਵਿਰੋਧ ਦੇ ਕਾਰਨ ਇਹ ਬਿੱਲ ਲੋਕ ਸਭਾ ‘ਚ ਬਿਨਾਂ ਕਿਸੇ ਚਰਚਾ ਤੋਂ ਸੰਯੁਕਤ ਸੰਸਦੀ ਕਮੇਟੀ ਨੂੰ ਭੇਜ ਦਿੱਤਾ ਗਿਆ।