ਚੰਡੀਗੜ੍ਹ, 2 ਜੂਨ, Gee98 news service
-ਪੰਜਾਬ ਸਰਕਾਰ ਦੇ ਵਿਹੜੇ ਇੱਕ ਵਾਰ ਫੇਰ ਸ਼ਹਿਨਾਈਆਂ ਵੱਜਣ ਜਾ ਰਹੀਆਂ ਹਨ। ਸੂਬੇ ਦੀ ਸੈਰ ਸਪਾਟਾ ਤੇ ਸਭਿਆਚਾਰ ਮੰਤਰੀ ਅਨਮੋਲ ਗਗਨ ਮਾਨ ਜਲਦ ਹੀ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ। ਸੂਤਰਾਂ ਅਨੁਸਾਰ ਅਨਮੋਲ ਗਗਨ ਮਾਨ ਦਾ 16 ਜੂਨ ਨੂੰ ਵਿਆਹ ਰੱਖ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੰਤਰੀ ਅਨਮੋਲ ਗਗਨ ਮਾਨ ਦਾ ਵਿਆਹ ਜੀਰਕਪੁਰ ਵਿਖੇ ਹੋਵੇਗਾ। ਅਨਮੋਲ ਗਗਨ ਮਾਨ ਦਾ ਲਾੜਾ ਪੇਸ਼ੇ ਵਜੋਂ ਵਕੀਲ ਹੈ ਜੋ ਮਲੋਟ ਨਾਲ ਸਬੰਧ ਰੱਖਦਾ ਤੇ ਅੱਜਕੱਲ੍ਹ ਚੰਡੀਗੜ੍ਹ ਹੀ ਰਹਿ ਰਿਹਾ ਹੈ।