ਚੰਡੀਗੜ੍ਹ,1 ਅਪ੍ਰੈਲ, Gee98 news service
-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਦਾਲਤ ਨੇ 15 ਅਪ੍ਰੈਲ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਅਰਵਿੰਦ ਕੇਜਰੀਵਾਲ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਈਡੀ ਨੇ ਉਹਨਾਂ ਨੂੰ ਦਿੱਲੀ ਦੀ ਰਾਓ ਜੈਵਨ ਕੋਰਟ ਵਿੱਚ ਪੇਸ਼ ਕੀਤਾ ਸੀ, ਜਿੱਥੇ ਈਡੀ ਨੇ ਕੇਜਰੀਵਾਲ ਦੇ ਹੋਰ ਰਿਮਾਂਡ ਦੀ ਮੰਗ ਨਹੀਂ ਕੀਤੀ ਜਿਸ ਤੋਂ ਬਾਅਦ ਮਾਨਯੋਗ ਜੱਜ ਨੇ ਕੇਜਰੀਵਾਲ ਨੂੰ 15 ਅਪ੍ਰੈਲ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ। ਸੁਣਵਾਈ ਦੌਰਾਨ ਨੇ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਹਾਜ਼ਰ ਸੀ। ਅਦਾਲਤ ਸਾਹਮਣੇ ਕੇਜਰੀਵਾਲ ਨੂੰ ਪੇਸ਼ ਕਰਨ ਸਮੇਂ ਈਡੀ ਨੇ ਕਿਹਾ ਕਿ ਕੇਜਰੀਵਾਲ ਜਾਂਚ ਵਿੱਚ ਸਹਿਯੋਗ ਨਹੀ਼ ਕਰ ਰਹੇ। ਉਹ ਆਪਣੇ ਮੋਬਾਇਲ ਦਾ ਪਾਸਵਾਰਡ ਨਹੀਂ ਦੇ ਰਹੇ। ਉਨ੍ਹਾਂ ਦਸਤਾਵੇਜਾਂ ਦੀ ਤਸਦੀਕ ਕਰਵਾਈ ਹੈ। ਉਹ ਜਾਣ ਬੁੱਝ ਕੇ ਭਟਕਾ ਰਹੇ ਹਨ ਅਤੇ ਗੋਲਮੋਲ ਜਵਾਬ ਦੇ ਰਹੇ ਹਨ। ਈਡੀ ਨੇ ਕਿਹਾ ਕਿ ਕੇਜਰੀਵਾਲ ਨੂੰ ਫ਼ਿਲਹਾਲ ਨਿਆਂਇਕ ਹਿਰਾਸਤ ਵਿੱਚ ਰੱਖਿਆ ਜਾਵੇ ਅਤੇ ਜਦੋਂ ਦੁਬਾਰਾ ਜ਼ਰੂਰਤ ਹੋਵੇਗੀ ਤਾਂ ਉਨ੍ਹਾਂ ਦੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਈਡੀ ਹੁਣ ਕੇਜਰੀਵਾਲ ਦੇ ਮੋਬਾਈਲ ਦਾ ਪਾਸਵਰਡ ਤੋੜਨ ਦੀ ਪ੍ਰਕਿਰਿਆ ਸ਼ੁਰੂ ਕਰੇਗੀ ਅਤੇ ਮੋਬਾਈਲ ਦੀ ਡਾਟੇ ਦੀ ਜਾਂਚ ਤੋਂ ਬਾਅਦ ਉਹਨਾਂ ਦਾ ਦੁਬਾਰਾ ਰਿਮਾਂਡ ਵੀ ਲਿਆ ਜਾ ਸਕਦਾ ਹੈ।