ਬਰਨਾਲਾ,31 ਦਸੰਬਰ-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਟਰਾਈਡੈਂਟ ਗਰੁੱਪ ਡਾਟਾ ਲੀਕ ਮਾਮਲੇ ਵਿੱਚ NIIT (ਹੁਣ ਕੋਫੋਰਜ) ਦੇ ਕੁਝ ਕਰਮਚਾਰੀਆਂ ਵਿਰੁੱਧ ਜਾਂਚ ਵੀ ਕਾਰਵਾਈ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਜ਼ਿਕਰ ਯੋਗ ਹੈ ਕਿ ਮੋਹਾਲੀ ਦੀ ਅਦਾਲਤ ਨੇ ਟਰਾਈਡੈਂਟ ਗਰੁੱਪ ਦੇ ਡਾਟਾ/ਲੀਕ ਚੋਰੀ ਦੇ ਮਾਮਲੇ ਵਿੱਚ ਹੋਰ ਜਾਂਚ ਕਰਨ ਲਈ ਕਿਹਾ ਸੀ ਪਰ NIIT (ਹੁਣ ਕੋਫੋਰਜ) ਨੇ ਨੋਇਡਾ ਅਤੇ ਹੋਰ ਥਾਵਾਂ ਤੇ ਆਪਣੇ ਸਰਵਰਾਂ ਦੀ ਫੋਰੈਂਸਿਕ ਜਾਂਚ ਤੋਂ ਬਚਣ ਜਾਂ ਇਸ ਵਿੱਚ ਦੇਰੀ ਕਰਨ ਲਈ ਕਾਰਵਾਈ ਨੂੰ ਰੋਕਣ ਦੀ ਮੰਗ ਕੀਤੀ ਸੀ। ਦੱਸਣਯੋਗ ਹੈ ਕਿ ਟਰਾਈਡੈਂਟ ਨੇ ਆਪਣੇ ਆਈਟੀ ਬੁਨਿਆਦੀ ਢਾਂਚੇ ਦੇ ਪ੍ਰਬੰਧ ਨੂੰ ਐਨਆਈਆਈਟੀ ਟੈਕਨੋਲੋਜਿਜ ਲਿਮਿਟਡ ਨੂੰ ਆਊਟਸੋਰਸ ਕੀਤਾ ਸੀ। 2018 ਵਿੱਚ ਟਰਾਈਡੈਂਟ ਨੇ ਆਈਟੀ ਸੰਚਾਰਨ, ਆਈਟੀ ਸੇਵਾ ਪ੍ਰਬੰਧਨ ਅਤੇ ਆਈਟੀ ਸੇਵਾਵਾਂ ਕਾਨੂੰਨੀ ਸਮਝੌਤੇ ਨਾਲ ਸੰਬੰਧਤ ਸੇਵਾਵਾਂ ਪ੍ਰਦਾਨ ਕਰਨ ਲਈ ਐਨਆਈਆਈਟੀ ਨਾਲ ਇੱਕ ਸਮਝੌਤਾ ਕੀਤਾ ਸੀ। ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਸੈਲ ਨੇ ਜੂਨ 2018 ਵਿੱਚ ਐਨਆਈਆਈਟੀ ਦੇ ਕਰਮਚਾਰੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਸੀ।