ਬਰਨਾਲਾ 18 ਅਪ੍ਰੈਲ ( ਨਿਰਮਲ ਸਿੰਘ ਪੰਡੋਰੀ )-
ਐੱਸ ਡੀ ਕਾਲਜ ਆਫ਼ ਐਜੂਕੇਸ਼ਨ ਵੱਲੋਂ ਬੀ.ਐੱਡ ਅਤੇ ਐੱਮ.ਐੱਡ ਪਹਿਲੇ ਅਤੇ ਦੂਸਰੇ ਸਾਲ ਦੇ ਵਿਦਿਆਰਥੀਆਂ ਦੀ ‘ਫ਼ਰੈਸ਼ਰ-ਕਮ-ਫ਼ੇਅਰਵੈਲ’ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਤੋਂ ਇਲਾਵਾ ਪਹਿਲੇ ਸਾਲ ਦੇ ਵਿਦਿਆਰਥੀਆਂ ਨੇ ਅੰਤਿਮ ਸਾਲ ਦੇ ਵਿਦਿਆਰਥੀਆਂ ਨੂੰ ਪਿਆਰ ਭਰੇ ਕੰਪਲੀਮੈਂਟ ਅਤੇ ਤੋਹਫ਼ੇ ਪ੍ਰਦਾਨ ਕੀਤੇ। ਪਹਿਲੇ ਵਰ੍ਹੇ ਦੀਆਂ ਵਿਦਿਆਰਥਣਾਂ ਵਿੱਚੋਂ ‘ਮਿਸ ਫ਼ਰੈਸ਼ਰ’ ਵੈਸ਼ਾਲੀ, ‘ਮਿਸ ਪਰਫ਼ਾਰਮਰ’ ਅਰੁਣਾ ਅਤੇ ‘ਮਿਸ ਬਿਊਟੀਫੁੱਲ’ ਸਿਮਰਨ ਨੂੰ ਐਲਾਨਿਆ ਗਿਆ। ਇਸੇ ਤਰ੍ਹਾਂ ਦੂਜੇ ਸਾਲ ਦੀਆਂ ਲੜਕੀਆਂ ਵਿਚ ‘ਮਿਸ ਫੇਅਰਵੈੱਲ’ ਪਰਵੀਨ, ਸੁੰਦਰ ਪਹਿਰਾਵੇ ਵਿਚ ਮਮਤਾ, ‘ਮਿਸ ਸਾਦਗੀ’ ਗੁਰਪ੍ਰੀਤ ਅਤੇ ‘ਮਿਸ ਬਿਊਟੀਫੁੱਲ’ ਜਸਲੀਨ ਨੂੰ ਐਲਾਨਿਆ ਗਿਆ। ਇਸੇ ਲੜੀ ਵਿਚ ਪਹਿਲੇ ਸਾਲ ਦੇ ਲੜਕਿਆਂ ‘ਚ ‘ਮਿਸਟਰ ਫਰੈਸ਼ਰ’ ਜਸਪ੍ਰੀਤ ਸਿੰਘ ਅਤੇ ‘ਮਿਸਟਰ ਹੈਂਡਸਮ’ ਮਨਜਿੰਦਰ ਸਿੰਘ ਬਣੇ। ਦੂਜੇ ਸਾਲ ਦੇ ਵਿਦਿਆਰਥੀਆਂ ‘ਚ ਮਿਸਟਰ ਫੇਅਰਵੈੱਲ ਪ੍ਰਤਾਪ ਸਿੰਘ ਅਤੇ ‘ਮਿਸਟਰ ਪਰਫਾਰਮਰ’ ਗੁਰਸ਼ਿੰਦਰ ਸਿੰਘ ਐਲਾਨੇ ਗਏ। ਅੰਤਿਮ ਸਾਲ ਦੇ ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਡਾ. ਤਪਨ ਕੁਮਾਰ ਸਾਹੂ ਅਤੇ ਸਮੂਹ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਐੱਸ ਡੀ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਮੀਤ ਪ੍ਰਧਾਨ ਸ੍ਰੀ ਨਰੇਸ਼ ਸਿੰਗਲਾ, ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ, ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ, ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ ਅਤੇ ਮੈਂਬਰ ਸ੍ਰੀ ਰਾਹੁਲ ਅੱਤਰੀ ਤੋਂ ਇਲਾਵਾ ਪ੍ਰਿੰਸੀਪਲ ਕਸ਼ਮੀਰ ਸਿੰਘ, ਪ੍ਰਿੰਸੀਪਲ ਡਾ. ਵਿਜੈ ਬਾਂਸਲ ਅਤੇ ਪ੍ਰਿੰਸੀਪਲ ਰਾਕੇਸ਼ ਗਰਗ ਵੀ ਵਿਦਿਆਰਥੀਆਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ। ਇਸ ਮੌਕੇ ਪ੍ਰਬੰਧਕੀ ਕਮੇਟੀ ਵੱਲੋਂ ਡਾ. ਤਪਨ ਕੁਮਾਰ ਸਾਹੂ, ਪ੍ਰੋ. ਬਰਿੰਦਰ ਕੌਰ ਅਤੇ ਡਾ. ਸੀਮਾ ਵੱਲੋਂ ਸੰਪਾਦਿਤ ਖੋਜ ਪੁਸਤਕ ਦਾ ਵੀ ਲੋਕ ਅਰਪਣ ਕੀਤਾ ਗਿਆ।