ਚੰਡੀਗੜ੍ਹ 15 (ਜੀ98 ਨਿਊਜ਼ ਸਰਵਿਸ)-ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਸੰਬੰਧੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਵੱਡਾ ਖੁਲਾਸਾ ਕੀਤਾ ਹੈ । ABP ਟੀਵੀ ਸ਼ੋਅ ਵਿੱਚ ਲਾਰੈਂਸ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਇੱਕ ਸਾਲ ਤੋ ਯੋਜਨਾ ਬਣਾਈ ਜਾ ਰਹੀ ਸੀ। ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਮੂਸੇਵਾਲੇ ਦੇ ਕਤਲ ਦੀ ਯੋਜਨਾ ਗੋਲਡੀ ਬਰਾੜ ਤੇ ਸਚਿਨ ਨੇ ਬਣਾਈ ਸੀ ਅਤੇ ਉਸ ਨੂੰ ਇਸ ਬਾਰੇ ਜਾਣਕਾਰੀ ਸੀ । ਉਸ ਨੇ ਕਿਹਾ ਕਿ ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਮੂਸੇਵਾਲਾ ਦੇ ਪ੍ਰਤੀ ਮੇਰੇ ਮਨ ਵਿੱਚ ਦੁਸ਼ਮਣੀ ਦੀ ਭਾਵਨਾ ਭਰ ਗਈ ਅਤੇ ਮੈਂ ਗੋਲਡੀ ਬਰਾੜ ਨੂੰ ਕਿਹਾ ਕਿ “ਮੂਸੇਵਾਲਾ ਸਾਡਾ ਦੁਸ਼ਮਣ ਹੈ” । ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਵਿੱਕੀ ਮਿੱਡੂਖੇੜਾ ਦੇ ਕਾਤਲਾਂ ਦਾ ਸਮਰਥਨ ਕੀਤਾ ਅਤੇ ਇਸ ਦੇ ਮੈਨੇਜਰ ਨੇ ਕਾਤਲਾਂ ਨੂੰ ਰੇਕੀ ਕਰਵਾਈ । ਬਿਸ਼ਨੋਈ ਨੇ ਕਿਹਾ ਕਿ ਉਨ੍ਹਾਂ ਨੂੰ ਮੂਸੇਵਾਲਾ ਨਾਲ ਕੋਈ ਸਮੱਸਿਆ ਨਹੀਂ ਸੀ । ਉਹ ਪਹਿਲਾਂ ਵੀ ਚੰਡੀਗੜ੍ਹ ਬਿਨਾਂ ਗੰਨਮੈਨਾਂ ਤੋਂ ਘੁੰਮਦਾ ਰਹਿੰਦਾ ਸੀ ਪਰ ਵਿੱਕੀ ਦੇ ਕਤਲ ਤੋਂ ਬਾਅਦ ਸਾਡੇ ਮਨ ਵਿੱਚ ਉਸ ਪ੍ਰਤੀ ਦੁਸ਼ਮਣੀ ਦੀ ਭਾਵਨਾ ਪੈਦਾ ਹੋਈ । ਉਸ ਨੇ ਕਿਹਾ ਕਿ ਸ਼ਾਇਦ ! ਮੂਸੇਵਾਲਾ ਗੈਂਗਸਟਰ ਬਣਨਾ ਚਾਹੁੰਦਾ ਸੀ ਅਤੇ ਉਹ ਸਾਡੇ ਵਿਰੋਧੀ ਗੈਂਗ ਨੂੰ ਮਜ਼ਬੂਤ ਕਰ ਰਿਹਾ ਸੀ ।