ਬਰਨਾਲਾ 17 ਦਸੰਬਰ (ਨਿਰਮਲ ਸਿੰਘ ਪੰਡੋਰੀ)-
ਐੱਸ ਡੀ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਸਾਹਿਤ ਸਭਾ ਦੇ ਸਹਿਯੋਗ ਨਾਲ 18 ਦਸੰਬਰ (ਐਤਵਾਰ) ਨੂੰ ਕਾਲਜ ਕੈਂਪਸ ਵਿਚ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਡਾ. ਤਰਸਪਾਲ ਕੌਰ ਨੇ ਦੱਸਿਆ ਕਿ ਇਸ ਮੌਕੇ ਉੱਘੇ ਨਾਟਕਕਾਰ ਤੇ ਰੰਗਕਰਮੀ ਡਾ. ਕੁਲਦੀਪ ਸਿੰਘ ‘ਦੀਪ’ ਆਪਣੇ ਨਾਟਕ ‘ਛੱਲਾ’ ਦਾ ਮੰਚ-ਪਾਠ ਕਰਨਗੇ ਜਦਕਿ ਡਾ. ਸੋਮਪਾਲ ਹੀਰਾ ਨਾਟਕ ‘ਤੇ ਚਰਚਾ ਕਰਨਗੇ। ਇਸ ਪਰੋਗਰਾਮ ਦੇ ਮੁੱਖ ਮਹਿਮਾਨ ਸ੍ਰੀ ਜਤਿੰਦਰ ਨਾਥ ਸ਼ਰਮਾ ਜਨਰਲ ਸਕੱਤਰ ਐਸ ਡੀ ਕਾਲਜ ਵਿਦਿਅਕ ਸੰਸਥਾਵਾਂ ਹੋਣਗੇ ਅਤੇ ਪ੍ਰਧਾਨਗੀ ਉੱਘੇ ਨਾਟਕਕਾਰ ਤੇ ਰੰਗਕਰਮੀ ਡਾ. ਕੀਰਤੀ ਕਿਰਪਾਲ ਕਰਨਗੇ।