ਬਰਨਾਲਾ, 2 ਅਗਸਤ (ਨਿਰਮਲ ਸਿੰਘ ਪੰਡੋਰੀ) :
ਬਰਨਾਲਾ ਦੀ ਟੇਬਲ ਟੈਨਿਸ ਖਿਡਾਰਨ ਵੱਲੋਂ ਪੰਜਾਬ ਸਟੇਟ ਟੇਬਲ ਟੈਨਿਸ ਟੂਰਨਾਮੈਂਟ ’ਚ ਪੰਜਾਬ ਭਰ ’ਚੋਂ ਤੀਜਾ ਸਥਾਨ ਹਾਸਲ ਕੀਤਾ ਗਿਆ ਹੈ। ਖੇਡ ਵਿਭਾਗ ਬਰਨਾਲਾ ਤੋਂ ਟੇਬਲ ਟੈਨਿਕ ਕੋਚ ਬਰਿੰਦਰਜੀਤ ਕੌਰ ਨੇ ਦੱਸਿਆ ਕਿ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲਾ ਖੇਡ ਅਫਸਰ ਬਲਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 29 ਜੁਲਾਈ ਤੋਂ 31 ਜੁਲਾਈ ਤੱਕ ਅੰਮਿ੍ਤਸਰ ਵਿਖੇ ਹੋਏ ਪੰਜਾਬ ਸਟੇਟ ਟੇਬਲ ਟੈਨਿਸ ਰੈਂਕਿੰਗ ਟੂਰਨਾਮੈਂਟ ਵਿਚ ਅੰਡਰ-15 ਲੜਕੀਆਂ ਵਰਗ ਵਿਚ ਬਰਨਾਲਾ ਦੀ ਖਿਡਾਰਨ ਗਾਰਗੀ ਸ਼ਰਮਾ ਨੇ ਪੰਜਾਬ ਭਰ ਵਿਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਦੌਰਾਨ ਖਿਡਾਰਨ ਨੂੰ ਜ਼ਿਲ੍ਹਾ ਖੇਡ ਅਫਸਰ ਬਲਵਿੰਦਰ ਸਿੰਘ ਸਿੱਧੂ, ਟੇਬਲ ਟੈਨਿਸ ਐਸੋਸੀਈਸ਼ੇਨ ਦੇ ਜੁਆਇੰਟ ਸਕੱਤਰ ਸ੍ਰੀ ਰਣਜੀਵ ਗੋਇਲ ਤੇ ਟੈਕਨੀਕਲ ਐਡਵਾਈਜ਼ਰ ਰਣਜੀਤ ਸਿੰਘ ਖਿਆਲੀ ਵੱਲੋਂ ਸਨਮਾਨਿਤ ਕੀਤਾ ਗਿਆ।